Punjab Municipal Corporation Jalandhar Recruitment 2026 ਦਰਜਾ-4 ਕਰਮਚਾਰੀਆਂ ਦੀ ਭਰਤੀ ਲਈ ਲੋੜੀਂਦੀਆਂ ਯੋਗਤਾਵਾਂ ਅਤੇ ਸ਼ਰਤਾਂ ਦਾ ਵੇਰਵਾਨਗਰ ਨਿਗਮ ਜਲੰਧਰ ਵਿਖੇ ਵੱਖ ਵੱਖ ਦਰਜਾ 4 ਦੀਆਂ ਕੁੱਲ 1196 ਅਸਾਮੀਆਂ ਦੀ ਭਰਤੀ ਹਿਤ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ ।ਇਹਨਾ ਅਸਾਮੀਆਂ ਦੀ ਦਰਸਾਈ ਗਈ ਗਿਣਤੀ ਕਿਸੀ ਵੀ ਸਟੇਜ ਤੇ ਘਟਾਈ ਜਾਂ ਵਧਾਈ ਜਾ ਸਕਦੀ ਹੈ ਜੋ ਕਿ ਇਸ ਭਰਤੀ ਪ੍ਰਕਿਰਿਆ ਤੇ ਲਾਗੂ ਹੋਵੇਗੀ। ਇਹਨਾਂ ਅਸਾਮੀਆਂ ਦੇ ਭਰਤੀ ਸਬੰਧੀ ਫਾਰਮ ਨਗਰ ਨਿਗਮ ਜਲੰਧਰ ਦੀ ਵੈਬਸਾਈਟ www.mcjalandhar,in ਤੋਂ ਡਾਉਨਲੋਡ ਕਰਕੇ ਭਰਿਆ ਜਾਵੇਗਾ ਅਤੇ ਅਰਜੀ ਦੇ ਨਾਲ ਨੱਥੀ ਹੋਣ ਵਾਲੇ ਦਸਤਾਵੇਜਾਂ ਦੀ ਸੂਚੀ ਅਤੇ ਹੋਰ ਜਰੂਰੀ ਸੂਚਨਾਵਾਂ ਦਾ ਵੇਰਵਾ ਹੇਠ ਅਨੁਸਾਰ ਹੈ :-
Punjab Municipal Corporation Jalandhar Recruitment 2026 Overview
| Department Name | ਨਗਰ ਨਿਗਮ ਜਲੰਧਰ |
| Post Name | ਸਫ਼ਾਈ ਸੇਵਕ,ਸੀਵਰਮੈਨ,ਗਾਰਡਨ ਬੇਲਦਾਰ/ਮਾਲੀ,ਰੋਡ ਬੇਲਦਾਰ ਤੇ Fitter Coolie |
| No. Of Posts | 1196 |
| Pay Scale | Rs.18,000/- |
| Qualification- | 8th Pass |
| Apply Last Date | 27/02/2026 ਸ਼ਾਮ 05:00 |
| Wepsite | https://www.mcjalandhar.in |
Punjab Municipal Corporation Jalandhar Recruitment 2026 Vacancy Details
| Sr. No. | Post Name | No. Of Posts |
| 01 | ਸਫ਼ਾਈ ਸੇਵਕ | 440 |
| 02 | ਸੀਵਰਮੈਨ | 165 |
| 03 | ਗਾਰਡਨ ਬੇਲਦਾਰ/ਮਾਲੀ | 406 |
| 04 | ਰੋਡ ਬੇਲਦਾਰ | 160 |
| 05 | Fitter Coolie | 25 |
| Total Posts | 1196 |
Punjab Municipal Corporation Jalandhar Recruitment 2026 Eligibility Criteria
| Sr. No. | Post Name | Qualification- |
| 01 | ਸਫ਼ਾਈ ਸੇਵਕ | ਪੜ ਲਿਖ ਸਕਦਾ ਹੋਵੇ (ਜੇਕਰ ਇਸ ਅਸਾਮੀ ਤੇ ਕਿਸੇ ਸਰਕਾਰੀ/ਅਰਧ ਸਰਕਾਰੀ ਸੰਸਥਾ ਵਿੱਚ ਕੰਮ ਕੀਤਾ ਹੈ ਤਾਂ ਉਸ ਸੰਸਥਾ ਤੋਂ ਜਾਰੀ ਤਸਦੀਕਸ਼ੁਦਾ ਸਰਟੀਫਿਕੇਟ ਨਾਲ ਨੱਥੀ ਕੀਤਾ ਜਾਵੇ) |
| 02 | ਸੀਵਰਮੈਨ | ਪੜ ਲਿਖ ਸਕਦਾ ਹੋਵੇ (ਜੇਕਰ ਇਸ ਅਸਾਮੀ ਤੇ ਕਿਸੇ ਸਰਕਾਰੀ/ਅਰਧ ਸਰਕਾਰੀ ਸੰਸਥਾ ਵਿੱਚ ਕੰਮ ਕੀਤਾ ਹੈ ਤਾਂ ਉਸ ਸੰਸਥਾ ਤੋਂ ਜਾਰੀ ਤਸਦੀਕਸ਼ੁਦਾ ਸਰਟੀਫਿਕੇਟ ਨਾਲ ਨੱਥੀ ਕੀਤਾ ਜਾਵੇ) |
| 03 | ਗਾਰਡਨ ਬੇਲਦਾਰ/ਮਾਲੀ | ਘੱਟੋ ਘੱਟ 8ਵੀਂ ਸਮੇਤ ਪੰਜਾਬੀ ਵਿਸ਼ੇ ਨਾਲ ਪਾਸ (ਜੇਕਰ ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਕਿਸੇ ਸਰਕਾਰੀ ਸੰਸਥਾ ਪਾਸੋਂ Horticulture/Gardening ਦਾ ਕੋਰਸ ਕੀਤਾ ਹੈ ਤਾਂ ਉਸਦੀ ਕਾਪੀ ਨੱਥੀ ਕੀਤੀ ਜਾਵੇ ਅਤੇ ਜੇਕਰ ਇਸ ਅਸਾਮੀਤੇ ਕਿਸੇ ਸਰਕਾਰੀ/ਅਰਧ ਸਰਕਾਰੀ ਸੰਸਥਾ ਵਿੱਚਕੰਮ ਕੀਤਾ ਹੈ ਤਾਂ ਉਸ ਸੰਸਥਾ ਤੋਂ ਜਾਰੀ ਤਸਦੀਕਸ਼ੁਦਾ ਸਰਟੀਫਿਕੇਟ ਨਾਲ ਨੱਥੀ ਕੀਤਾ ਜਾਵੇ) |
| 04 | ਰੋਡ ਬੇਲਦਾਰ | ਘੱਟੋ ਘੱਟ 8ਵੀਂ ਸਮੇਤ ਪੰਜਾਬੀ ਵਿਸ਼ੇ ਨਾਲ ਪਾਸ (ਜੇਕਰ ਇਸ ਅਸਾਮੀ ਤੇ ਕਿਸੇ ਸਰਕਾਰੀ/ਅਰਧ ਸਰਕਾਰੀ ਸੰਸਥਾ ਵਿੱਚ ਕੰਮ ਕੀਤਾ ਹੈ ਤਾਂ ਉਸ ਸੰਸਥਾ ਤੋਂ ਜਾਰੀ ਤਸਦੀਕਸ਼ੁਦਾ ਸਰਟੀਫਿਕੇਟ ਨਾਲ ਨੱਥੀ ਕੀਤਾ ਜਾਵੇ) |
| 05 | Fitter Coolie | ਘੱਟੋ ਘੱਟ 8ਵੀਂ ਸਮੇਤ ਪੰਜਾਬੀ ਵਿਸ਼ੇ ਨਾਲ ਪਾਸ (ਜੇਕਰ ਇਸ ਅਸਾਮੀ ਤੇ ਕਿਸੇ ਸਰਕਾਰੀ/ਅਰਧ ਸਰਕਾਰੀ ਸੰਸਥਾ ਵਿੱਚ ਕੰਮ ਕੀਤਾ ਹੈ ਤਾਂ ਉਸ ਸੰਸਥਾ ਤੋਂ ਜਾਰੀ ਤਸਦੀਕਸ਼ੁਦਾ ਸਰਟੀਫਿਕੇਟ ਨਾਲ ਨੱਥੀ ਕੀਤਾ ਜਾਵੇ) |
Age Limit
ਉਪਰੋਕਤ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01.01.2026 ਨੂੰ ਹੇਠ ਅਨੁਸਾਰ ਹੋਣੀ ਚਾਹੀਦੀ ਹੈ।
- ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ।
- ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
- ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾ 42 ਸਾਲ ਹੋਵੇਗੀ।
- ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾਂ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ।
Punjab Municipal Corporation Jalandhar Recruitment 2026 Selection Process
| Mode of Selection | – |
ਬਿਨੈਕਾਰਾਂ ਦੇ ਧਿਆਨ ਹਿੱਤ ਅਤਿ ਜਰੂਰੀ ਹਦਾਇਤਾਂ-
- ਉਮੀਦਵਾਰਾ ਵਲੋਂ ਹਾਸਲ ਕੀਤੇ ਵਿਦਿਅਕ ਯੋਗਤਾ, ਕੈਟੇਗਰੀ ਦੇ ਸਰਟੀਫਿਕੇਟ ਅਤੇ ਤਜਰਬੇ ਦੇ ਸਰਟੀਫਿਕੇਟ ਸਬੰਧਤ ਮਹਿਕਮੇ, ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਅਤੇ ਮਾਨਤਾ ਪ੍ਰਾਪਤ ਬੋਰਡ/ਸੰਸਥਾ/ਯੂਨੀਵਰਸਿਟੀ ਵਲੋਂ ਸਮੇਂ ਸਮੇਂ ਤੇ ਜਾਰੀ Guidance/Instructions ਅਨੁਸਾਰ ਹੀ ਹੋਏ ਚਾਹੀਦੇ ਹਨ।
- ਮੁਢਲੀ ਤਨਖਾਹ ਅਤੇ ਹੋਰ ਭੱਤਿਆ ਸੰਬੰਧੀ ਵਿੱਤ ਵਿਭਾਗ(ਵਿੱਤ ਪ੍ਰਸ਼ੋਨਲ ਸ਼ਾਖਾ-1) ਪੰਜਾਬ ਸਰਕਾਰ ਦਾ ਪੱਤਰ ਨੰਬਰ 7/204/2012-4FP1/66 ਮਿਤੀ 15.01.15 ਅਤੇ ਇਸ ਸਬੰਧੀ ਸਮੇਂ-ਸਮੇਂ ਤੇ ਹੋਰ ਹਦਾਇਤਾਂ ਜਾਰੀ ਹੋਣਗੀਆਂ
- ਭਰਤੀ ਦੀ ਪ੍ਰਕਿਰੀਆ ਮੁਕੰਮਲ ਹੋਣ ਤੱਕ ਉਮੀਦਵਾਰ ਵੱਲੋਂ ਫਾਰਮ ਜਮਾਂ ਕਰਵਾਉਣ ਸੰਬੰਧੀ ਰਸੀਦ ਅਤੇ ਫੀਸ ਦੀ ਰਸੀਦ ਸੰਭਾਲ ਕੇ ਰੱਖੀ ਜਾਵੇ। ਨਗਰ ਨਿਗਮ, ਜਲੰਧਰ ਵੱਲੋਂ ਇਹਨਾਂ ਅਨੁਸਾਰ ਹੀ ਕਿਸੇ ਵੀ ਤਰ੍ਹਾਂ ਦਾ ਪੱਤਰ ਵਿਹਾਰ ਕੀਤਾ ਜਾਵੇਗਾ।
- ਉਪਰੋਕਤ ਦਰਸਾਈਆਂ ਅਸਾਮੀਆਂ ਦੀ ਗਿਣਤੀ ਨਗਰ ਨਿਗਮ ਜਲੰਧਰ ਵਲੋ ਕਿਸੇ ਵੀ ਸਮੇਂ ਘਟਾਈ ਜਾਂ ਵਧਾਈ ਜਾਂ ਸ਼੍ਰੇਣੀ ਵਿੱਚ ਤਬਦੀਲ ਕੀਤੀ ਜਾ ਸਕਦੀ ਹੈ।
- ਵੱਖ ਵੱਖ ਵਰਗਾਂ/ਸ਼੍ਰੇਣੀਆਂ ਦੀਆਂ ਅਸਾਮੀਆਂ ਉਸ ਵਰਗ/ਸ਼੍ਰੇਣੀ ਵਿੱਚ ਅਸਾਮੀਆਂ ਦੀਆਂ ਉਪਲਬਧਤਾ ਅਨੁਸਾਰ ਭਰੀਆ ਜਾਣਗੀਆਂ।
- ਉਮੀਦਵਾਰ ਵਲੋ ਭਰਤੀ ਦੀ ਕਿਸੇ ਵੀ ਸਟੇਜ ਤੇ ਉਪਲਬਧ ਕਰਵਾਏ ਦਸਤਾਵੇਜ ਗਲਤ ਸਾਬਤ ਹੋਣ ਤੇ ਉਸ ਦਾ ਨਾਮ ਮੈਰਿਟ ਸੂਚੀ ਵਿਚੋਂ ਕੱਡ ਦਿੱਤਾ ਜਾਵੇਗਾ ਅਤੇ ਉਸਦੀ ਪਾਤਰਤਾ ਰੱਦ ਕਰ ਦਿੱਤੀ ਜਾਵੇਗੀ। ਅਜਿਹੇ ਉਮੀਦਵਾਰ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀਹੈ।
- ਕਾਊਂਸਲਿੰਗ ਤੇ ਆਉਣ ਵਾਲੇ ਉਮੀਦਵਾਰਾ ਕੋਈ ਟੀ.ਏ/ਡੀ.ਏ ਅਦਾ ਨਹੀ ਕੀਤਾ ਜਾਵੇਗਾ।
- ਉਮੀਦਵਾਰ ਵਲੋ ਇੱਕ ਵਾਰ ਅਦਾ ਕੀਤੀ ਗਈ ਫੀਸ ਕਿਸੇ ਵੀ ਸਥਿਤੀ ਵਿਚ ਵਾਪਸ ਨਹੀਂ ਕੀਤੀ ਜਾਵੇਗੀ।
- ਇਸ ਭਰਤੀ ਸਬੰਧੀ ਨਗਰ ਨਿਗਮ ਜਲੰਧਰ ਵਲੋਂ ਭਵਿੱਖ ਕੀਤੀ ਵਿੱਚ ਜਾਰੀ ਕੀਤੀ ਕੋਈ ਵੀ ਸੇਧ/ਨੋਟਿਸ/Corrigendum ਜਾ ਪੰਜਾਬ ਸਰਕਾਰ ਵਲੋ ਸਮੇ ਸਮੇ ਤੇ ਹਦਾਇਤਾ/ਨਿਯਮ ਇਸ ਭਰਤੀ ਤੇ ਲਾਗੂ ਹੋਣਗੇ ਅਤੇ ਉਮੀਦਵਾਰਾ ਇਹਨਾਂ ਨਿਯਮਾ ਦੀ ਪਾਲਣਾ ਕਰਨਾ ਯਕੀਨੀ ਬਣਾਉਣਗੇ।
Punjab Municipal Corporation Jalandhar Recruitment 2026 Application Process
| Application Apply Mode | Offline |
| ਅਪਲਾਈ ਕਰਨ ਦੀ ਵਿਧੀ | 1. ਉਮੀਦਵਾਰ ਨਗਰ ਨਿਗਮ ਜਲੰਧਰ ਦੀ ਵੈਬਸਾਈਟ ਤੋਂ ਮਿਤੀ 10.01.2026 ਤੋਂ ਭਰਤੀ ਸੰਬੰਧੀ ਫਾਰਮ ਅਤੇ ਫੀਸ ਦਾ ਚਲਾਨ ਡਾਊਨਲੋਡ ਕਰਣਗੇ। ਫੀਸ ਕਿਸੇ ਵੀ ਪੰਜਾਬ ਨੈਸ਼ਨਲ ਬੈਂਕ ਦੀ ਕਿਸੇ ਵੀ ਸਾਖਾ ਵਿੱਚ ਜਮਾ ਕਰਾਈ ਜਾ ਸਕਦੀ ਹੈ (HEAD- MCIL Account No 0235000113238475)ਜਿਸਦੀ ਰਸੀਦ ਦੀ ਇੱਕ ਅਸਲ ਕਾਪੀ ਫਾਰਮ ਦੇ ਨਾਲ ਨੱਥੀ ਕੀਤੀ ਜਾਣੀ ਲਾਜ਼ਮੀ ਹੈ। ਫੀਸ ਦੀ ਰਸੀਦ ਤੋਂ ਬਿਨਾਂ ਪ੍ਰਾਪਤ ਫਾਰਮ ਅਯੋਗ ਕਰਾਰ ਦਿੱਤੇ ਜਾਣਗੇ। 2.ਇੱਕ ਫਾਰਮ ਤੇ ਕੇਵਲ ਇੱਕ ਅਸਾਮੀ ਲਈ ਹੀ ਅਪਲਾਈ ਕੀਤਾ ਜਾ ਸਕਦਾ ਹੈ। 3.ਇਸ ਫਾਰਮ ਦੇ ਨਾਲ ਉਮੀਦਵਾਰ ਵਲੋਂ ਇਸ਼ਤਿਹਾਰ ਵਿੱਚ ਦਿੱਤੀਆਂ ਸ਼ਰਤਾ ਅਨੁਸਾਰ ਲੋੜੀਂਦੇ ਦਸਤਾਵੇਜ ਅਤੇ ਵਿਦਿਅਕ ਯੋਗਤਾਵਾਂ ਆਦਿ ਦੇ ਦਸਤਾਵੇਜ ਨੱਥੀ ਕਰ ਕੇ ਨਗਰ ਨਿਗਮ ਜਲੰਧਰ ਦੇ ਹੇਠ ਲਿਖੇ ਸੈਂਟਰਾਂ ਤੇ ਮਿਤੀ 15.01.2026 ਤੋਂ ਮਿਤੀ 27.02.2026 ਜਮਾ ਕਰਾਏ ਜਾਣਗੇ 1. ਨਗਰ ਨਿਗਮ, ਜਲੰਧਰ ਦੇ ਮੁੱਖ ਦਫ਼ਤਰ ਨੇੜੇ ਕੰਪਨੀ ਬਾਗ ਦੀ ਬੇਸਮੈਂਟ ਵਿੱਚ ਸਥਿਤ ਸੀ.ਐਫ.ਸੀ. ਸੈਂਟਰ ii. ਨਗਰ ਨਿਗਮ, ਜਲੰਧਰ ਦੇ ਦਫ਼ਤਰ ਜ਼ੋਨ ਨੰ: 4 (ਬਸਤੀ ਸ਼ੇਖ) ਨੇੜੇ ਬਬਰੀਕ ਚੈੱਕ। iii. ਨਗਰ ਨਿਗਮ, ਜਲੰਧਰ ਦੇ ਦਫ਼ਤਰ ਗੜ੍ਹਾ ਜੋਨ (ਨੇੜੇ ਪਾਣੀ ਵਾਲੀ ਟੈਂਕੀ) ।iv. ਨਗਰ ਨਿਗਮ, ਜਲੰਧਰ ਦੇ ਦਫ਼ਤਰ ਦਾਦਾ ਕਲੋਨੀ ਜੋਨ(ਨੇੜੇ ਸੋਢਲ ਮੰਦਰ ਬੈਕਸਾਈਡ ਫਾਇਰ ਬਿਗਰੇਡ ਦਫ਼ਤਰ)। ਨਿਸ਼ਚਿਤ ਮਿਤੀ 27.02.2026 ਤੋਂ ਬਾਅਦ ਕਿਸੇ ਵੀ ਉਮੀਦਵਾਰ ਦਾ ਫਾਰਮ ਜਮਾ ਨਹੀਂ ਕੀਤਾ ਜਾਵੇਗਾ। ਜੇਕਰ ਉਮੀਦਵਾਰ ਵਲੋਂ ਫਾਰਮ ਗਲਤ ਭਰਿਆ ਜਾਂਦਾ ਹੈ ਜਾਂ ਫਾਰਮ ਭਰਨ ਵਿੱਚ ਕੋਈ ਹੋਰ ਗਲਤੀ ਕੀਤੀ ਜਾਂਦੀ ਹੈ ਤਾਂ ਇਸ ਵਿੱਚ ਬਾਅਦ ਵਿੱਚ ਕੋਈ ਸੋਧ ਨਹੀ ਕੀਤੀ ਜਾਵੇਗੀ ਅਤੇ ਨਾ ਹੀ ਇਸ ਸਬੰਧੀ ਕਿਸੇ ਬੇਨਤੀ ਪੱਤਰ ਨੂੰ ਸਵਿਕਾਰ ਕੀਤਾ ਜਾਵੇਗਾ। ਸਾਰੇ ਉਮੀਦਵਾਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਫਾਰਮ ਨਿੱਜੀ ਤੌਰ ਤੇ ਪੇਸ਼ ਹੋਕੇ ਜਮਾ ਕਰਾਉਣ। ਕਿਸੀ ਹੋਰ ਵਿਧੀ ਜਿਵੇਂ ਕਿ ਈ-ਮੇਲ, ਡਾਕ ਜਾਂ ਕਿਸੇ ਹੋਰ ਵਿਅਕਤੀ ਰਾਹੀਂ ਭੇਜੇ ਗਏ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ ਅਤੇ ਉਹਨਾਂ ਫਾਰਮਾਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। ਅਜਿਹੇ ਫਾਰਮ ਬਿਨਾਂ ਕਿਸੇ ਪੂਰਵ ਸੂਚਨਾ ਤੋਂ ਰੱਦ ਕਰਦੇ ਹੋਏ ਇਹਨਾਂ ਨੂੰ ਭਰਤੀ ਦੀ ਪ੍ਰਕਿਰਿਆ ਤੋਂ ਬਾਹਰ ਕੱਢ ਦਿੱਤਾ ਜਾਵੇਗਾ। |
Application fee:-
| Sr. No. | ਕੈਟਾਗਰੀ | ਫੀਸ |
| 01 | ਜਨਰਨ ਕੈਟਾਗਰੀ- | Rs.200 ਰੁਪਏ |
| 02 | SC, BC, BC, ਸਾਬਕਾ-ਸਰਵਿਸਮੈਨ ਤੇ ਹੋਰ ਲਈ | Rs. 100 ਰੁਪਏ |
| 03 | Fees Payment Mode | ਉਮੀਦਵਾਰ ਨਗਰ ਨਿਗਮ ਜਲੰਧਰ ਦੀ ਵੈਬਸਾਈਟ ਤੋਂ ਮਿਤੀ 10.01.2026 ਤੋਂ ਭਰਤੀ ਸੰਬੰਧੀ ਫਾਰਮ ਅਤੇ ਫੀਸ ਦਾ ਚਲਾਨ ਡਾਊਨਲੋਡ ਕਰਣਗੇ। ਫੀਸ ਕਿਸੇ ਵੀ ਪੰਜਾਬ ਨੈਸ਼ਨਲ ਬੈਂਕ ਦੀ ਕਿਸੇ ਵੀ ਸਾਖਾ ਵਿੱਚ ਜਮਾ ਕਰਾਈ ਜਾ ਸਕਦੀ ਹੈ (HEAD- MCIL Account No 0235000113238475)ਜਿਸਦੀ ਰਸੀਦ ਦੀ ਇੱਕ ਅਸਲ ਕਾਪੀ ਫਾਰਮ ਦੇ ਨਾਲ ਨੱਥੀ ਕੀਤੀ ਜਾਣੀ ਲਾਜ਼ਮੀ ਹੈ। ਫੀਸ ਦੀ ਰਸੀਦ ਤੋਂ ਬਿਨਾਂ ਪ੍ਰਾਪਤ ਫਾਰਮ ਅਯੋਗ ਕਰਾਰ ਦਿੱਤੇ ਜਾਣਗੇ। |
Important Dates
| ਭਰਤੀ ਲਈ ਅਰਜੀ ਫਾਰਮਾਂ ਨੂੰ ਵੈਬਸਾਈਟ ਤੋਂ ਡਾਊਨਲੋਡ ਸ਼ੁਰੂ ਕਰਨ ਦੀ ਮਿਤੀ | 10/01/2026 |
| ਭਰਤੀ ਲਈ ਭਰੇ ਹੋਏ ਅਰਜੀ ਫਾਰਮਾਂ ਨੂੰ ਨਗਰ ਨਿਗਮ ਵਲੋਂ ਡੈਜੀਗਨੇਟ ਕੀਤੇ ਸੈਂਟਰਾਂ ਤੇ ਜਮਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ | 15/01/2026 |
| ਭਰਤੀ ਲਈ ਅਰਜੀ ਫਾਰਮਾਂ ਨੂੰ ਨਗਰ ਨਿਗਮ ਵਲੋਂ ਡੈਜੀਗਨੇਟ ਕੀਤੇ ਸੈਟਰਾਂ ਤੇ ਜਮਾ ਕਰਵਾਉਣ ਦੀ ਆਖਿਰੀ ਮਿਤੀ | 27/02/2026 ਸ਼ਾਮ 05:00 ਵੱਜੇ ਤੱਕ |
Important Links
| Detail Notification | Click Here |
| Official Website | Click Here |
| Join Whats app Channel | Click Here |
| New Facebook Page Fellow Now | Click Here |
Application From
FAQ.
Q.