PSSSB Group D Recruitment 2025 ਵੱਖ ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰ ਅਤੇ ਅਸਾਮੀਆਂ ਦੇ ਵਰਗੀਕਰਨ ਕਰਨ ਅਨੁਸਾਰ ਹੇਠ ਲਿਖੀਆਂ ਗਰੁੱਪ ਡੀ ਦੀਆਂ ਅਸਾਮੀਆਂ ਦੀ ਭਰਤੀ ਲਈ ਬੋਰਡ ਦੀ ਵੈੱਬਸਾਈਟ https://sssb.punjab.gov.in ਤੋਂ ਯੋਗ ਉਮੀਦਵਾਰਾਂ ਕੋਲੋਂ ਮਿਤੀ 21/11/2025 ਤੋਂ 15/12/2025 ਸ਼ਾਮ 05-00 ਵਜੇ ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ
PSSSB Group D Recruitment 2025 Overview
| Department Name | ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ |
| ਇਸ਼ਤਿਹਾਰ ਨੰ. | 08/2025 |
| Post Name | ਸੇਵਾਦਾਰ,ਚੌਂਕੀਦਾਰ,ਸਵੀਪਰ ਕਮ-ਚੌਂਕੀਦਾਰ,ਸਫਾਈ ਸੇਵਕ, ਸਵੀਪਰ ਕਮ-ਮਾਲੀ,ਮਾਲੀ-ਕਮ- ਚੌਂਕੀਦਾਰ,ਮੱਛੀ ਪਾਲਕ, ਬੋਟਮੈਨ ਤੇ ਲੈਬਾਰਟਰੀ ਅਟੈਂਡੇਟ |
| No. Of Posts | 331 |
| Online Apply Last Date | 15/12/2025 (05-00 PM ਤੱਕ) |
PSSSB Group D Recruitment 2025 Vacancy Details
| Sr. No. | Post Name | No. Of Posts |
| 01 | ਸੇਵਾਦਾਰ, ਚੌਂਕੀਦਾਰ, ਸਵੀਪਰ ਕਮ-ਚੌਂਕੀਦਾਰ, ਸਫਾਈ ਸੇਵਕ, ਸਵੀਪਰ ਕਮ-ਮਾਲੀ,ਮਾਲੀ-ਕਮ- ਚੌਂਕੀਦਾਰ,ਮੱਛੀ ਪਾਲਕ, ਬੋਟਮੈਨ ਤੇ ਲੈਬਾਰਟਰੀ ਅਟੈਂਡੇਟ | 331 |
| Total Posts | 331 |
PSSSB Group D Recruitment 2025 Eligibility Criteria
| Sr. No. | Post Name | Qualification- |
| 01 | ਸੇਵਾਦਾਰ, ਚੌਂਕੀਦਾਰ, ਸਵੀਪਰ ਕਮ-ਚੌਂਕੀਦਾਰ,ਸਫਾਈ ਸੇਵਕ, ਸਵੀਪਰ ਕਮ-ਮਾਲੀ,ਮਾਲੀ-ਕਮ- ਚੌਂਕੀਦਾਰ,ਮੱਛੀ ਪਾਲਕ, ਬੋਟਮੈਨ ਤੇ ਲੈਬਾਰਟਰੀ ਅਟੈਂਡੇਟ Pay Scale Rs.18000-56900/ (Level – 1) 7th CPC Age Limit 18-37 Years | “has passed examination of Matriculation with Punjabi Language as one of the subjects from a recognized education a institution. |
PSSSB Group D Recruitment 2025 Selection Process
| Selection Process | • Written exam • ਕੌਂਸਲਿੰਗ • ਅੰਕਾਂ ਤੇ ਅਧਾਰ ਤੇ ਮੈਰਿਟ ਲਿਸਟ |
1.ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ Objective type (Multiple Choice Questions) ਲਿਖਤੀ ਪ੍ਰੀਖਿਆ ਹੋਵੇਗੀ। ਲਿਖਤੀ ਪ੍ਰੀਖਿਆ ਦਾ ਸਿਲੇਬਸ/ਪੈਟਰਨ ਬਾਅਦ ਵਿੱਚ ਵੈੱਬਸਾਈਟ ਤੇ ਅਪਲੋਡ ਕੀਤਾ ਜਾਏਗਾ।
2.ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਲਈ ਬੋਰਡ ਦੀ ਵੈੱਬਸਾਈਟ ਤੇ ਹੀ Online Admit Card ਜਾਰੀ ਕੀਤੇ ਜਾਣਗੇ, ਸੋ ਉਮੀਦਵਾਰ ਬੋਰਡ ਦੀ ਵੈਬਸਾਈਟ ਲਗਾਤਾਰ ਚੈੱਕ ਕਰਦੇ ਰਹਿਣ।
3.ਉਮੀਦਵਾਰਾਂ ਦੀ ਮੈਰਿਟ ਸੂਚੀ (Merit List) ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਤਿਆਰ ਕੀਤੀ ਜਾਏਗੀ।
4.ਜੇਕਰ ਦੋ ਜਾਂ ਦੋ ਤੋਂ ਵੱਧ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਦੀ ਮੈਰਿਟ ਦੀ ਬਾਰਬਰਤਾ ਸਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਸਬੰਧੀ ਬਰਾਬਰ ਅੰਕ ਹਾਸਲ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਦੇ ਹੋਏ ਵੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਏਗੀ। ਜੇਕਰ ਜਨਮ ਮਿਤੀ ਅਨੁਸਾਰ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਉਪਰੰਤ ਅਸਾਮੀ ਲਈ ਲੋੜੀਂਦੀ ਵਿਦਿਅਕ ਯੋਗਤਾ ਦੀ ਅੰਕ ਪ੍ਰਤੀਸ਼ਤਤਾ ਨੂੰ ਵਿਚਾਰਦੇ ਹੋਏ ਵੱਧ ਅੰਕ ਹਾਸਲ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਏਗੀ। ਜੇਕਰ ਇਸ ਉਪਰੰਤ ਵੀ ਅੰਕਾਂ ਦੀ ਬਰਾਬਰਤਾ ਦਾ ਮਾਮਲਾ ਨਹੀਂ ਸੁਲਝਦਾ ਹੈ ਤਾਂ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰਦੇ ਹੋਏ ਵੱਧ ਮੈਟ੍ਰਿਕ ਅੰਕ ਹਾਸਲ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਏਗੀ। ਇਸ ਵਿਧੀ ਅਨੁਸਾਰ ਮੈਰਿਟ ਦੀ ਬਰਾਬਰਤਾ ਦੇ ਮਾਮਲੇ ਵਿੱਚ ਅਧੀਨ ਸੇਵਾਵਾਂ ਚੋਣ ਬੋਰਡ ਦੁਆਰਾ ਲਿਆ ਗਿਆ ਫੈਸਲਾ ਅੰਤਿਮ ਹੋਵੇਗਾ ਅਤੇ ਇਹ ਸਭ ਉਮੀਦਵਾਰਾਂ ਤੇ ਲਾਗੂ ਹੋਵੇਗਾ
5.ਉਮੀਦਵਾਰਾਂ ਦੇ ਹਰ ਤਰ੍ਹਾਂ ਦੇ ਦਸਤਾਵੇਜਾਂ ਦੀ ਪੜਤਾਲ/ਵੈਰੀਫਿਕੇਸ਼ਨ ਕਰਨ ਲਈ ਮੈਰਿਟ ਸੂਚੀ ਦੇ ਆਧਾਰ ਤੇ ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਏਗਾਹ ਕਾਉਂਸਲਿੰਗ ਲਈ ਬੁਲਾਏ ਜਾਣ ਵਾਲੇ ਉਮੀਦਵਾਰਾਂ ਦੀ ਗਿਣਤੀ ਦਾ ਫੈਸਲਾ ਬੋਰਡ ਜਾਂ ਬੋਰਡ ਦੀ ਸਮਰੱਥ ਅਥਾਰਟੀ/ਅਧਿਕਾਰੀ
6.ਵੱਲੋਂ ਸ਼੍ਰੇਣੀ ਵਾਈਜ ਅਸਾਮੀਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਜਾਏਗਾ। ਇਸ ਉਪਰੰਤ ਕਾਉਂਸਲਿੰਗ ਉਪਰੰਤ ਮੁਕੰਮਲ ਤੌਰ ਤੇ ਸਫਲ/ਯੋਗ ਪਾਏ ਗਏ ਉਮੀਦਵਾਰਾਂ ਦੇ ਨਾਮ ਅਸਾਮੀਆਂ ਦੀ ਉਸ ਸਮੇਂ ਦੀ ਮੌਜੂਦਾ ਗਿਣਤੀ (ਜੋ ਕਿ ਸਬੰਧਤ ਵਿਭਾਗ ਦੇ ਹੁਕਮਾਂ/ਹਦਾਇਤਾਂ ਅਨੁਸਾਰ ਭਰਤੀ ਪ੍ਰਕੀਰਿਆ ਦੌਰਾਨ ਕਿਸੇ ਵੀ ਸਮੇਂ ਘਟਾਈ ਜਾਂ ਵਧਾਈ ਜਾ ਸਕਦੀ ਹੈ) ਅਨੁਸਾਰ ਸਬੰਧਤ ਵਿਭਾਗ ਨੂੰ ਸਿਫਾਰਸ਼ ਕੀਤੇ ਜਾਣਗੇ।
7.ਆਨਲਾਈਨ ਅਪਲਾਈ ਕਰਨ ਜਾਂ ਲਿਖਤੀ ਪੇਪਰ ਵਿੱਚ ਅਪੀਅਰ ਹੋਣ ਜਾਂ ਮੈਰਿਟ ਸੂਚੀ ਵਿੱਚ ਨਾਮ ਆਉਣ ਜਾਂ ਕਾਉਂਸਲਿੰਗ ਲਈ ਬੁਲਾਏ ਜਾਣ ਨਾਲ ਉਮੀਦਵਾਰ ਅਸਾਮੀ ਲਈ ਸਿਫਾਰਸ਼ ਹੋਣ ਦਾ ਅਧਿਕਾਰੀ ਨਹੀਂ ਬਣ ਜਾਵੇਗਾ। ਅਸਾਮੀਆਂ ਲਈ ਹਰ ਪੱਖੋਂ ਉਮੀਦਵਾਰ ਦੀ ਯੋਗਤਾ ਸਿੱਧ ਹੋਣ ਉਪਰੰਤ ਹੀ ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਉਸਦਾ ਨਾਮ ਸਬੰਧਤ ਵਿਭਾਗ ਨੂੰ ਸਿਫਾਰਸ਼ ਕੀਤਾ ਜਾਏਗਾ। ਉਮੀਦਵਾਰ ਵੱਲੋਂ ਆਪਣੀ ਯੋਗਤਾ ਸਿੱਧ ਨਾ ਕਰ ਸਕਣ ਦੀ ਸਥਿਤੀ ਵਿੱਚ ਉਸਦੀ ਪਾਤਰਤਾ ਰੱਦ ਕਰ ਦਿੱਤੀ ਜਾਏਗੀ ਅਤੇ ਇਸ ਸਬੰਧੀ ਬੋਰਡ ਵੱਲੋਂ ਲਿਆ ਗਿਆ ਫੈਸਲਾ ਅੰਤਿਮ ਹੋਵੇਗਾ।
8.ਲਿਖਤੀ ਪ੍ਰਿਖਿਆ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਜਿਵੇਂ ਕਿ ਪ੍ਰੀਖਿਆ ਦਾ ਸਮਾਂ, ਪ੍ਰੀਖਿਆ ਕੇਂਦਰ, Admit Card, ਨਤੀਜਾ, ਮੈਰਿਟ ਸੂਚੀ ਅਤੇ ਭਰਤੀ ਪ੍ਰਕੀਰਿਆ ਸਬੰਧੀ ਭਵਿੱਖ ਵਿੱਚ ਸਮੇਂ-ਸਮੇਂ ਤੇ ਜਾਰੀ ਹੋਣ ਵਾਲੀ ਹੋਰ ਜਾਣਕਾਰੀ/ਨੋਟਿਸ/ਤਬਦੀਲੀ ਸਿਰਫ ਬੋਰਡ ਦੀ ਵੈੱਬਸਾਈਟ ਤੇ ਹੀ ਅਪਲੋਡ (upload) ਕੀਤੀ ਜਾਏਗੀ। ਇਸ ਸਬੰਧੀ ਉਮੀਦਵਾਰਾਂ ਨੂੰ ਵਿਅਕਤੀਗਤ ਤੌਰ ਤੇ ਕੋਈ ਵੀ ਪੱਤਰ-ਵਿਹਾਰ/ਸੂਚਨਾ ਨਹੀਂ ਭੇਜੀ ਜਾਏਗੀ। ਸੋ ਜਦ ਤੱਕ ਭਰਤੀ ਪ੍ਰਕਿਰਿਆ ਮੁੰਕਮਲ ਨਹੀਂ ਹੋ ਜਾਂਦੀ ਤਦ ਤੱਕ ਉਮੀਦਵਾਰਾਂ ਨੂੰ Latest updates ਲਈ ਬੋਰਡ ਦੀ ਵੈੱਬਸਾਈਟ ਲਾਜ਼ਮੀ ਤੌਰ ਤੇ ਲਗਾਤਾਰ ਚੈੱਕ ਕਰਦੇ ਰਹਿਣਾ ਹੋਵੇਗਾ। ਅਜਿਹਾ ਨਾ ਕਰਨ ਦੀ ਸਥਿਤੀ ਵਿੱਚ ਉਮੀਦਵਾਰ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਜਿੰਮੇਵਾਰੀ ਅਧੀਨ ਸੇਵਾਵਾਂ ਚੋਣ ਬੋਰਡ ਦੀ ਨਹੀਂ ਹੋਵੇਗੀ ਅਤੇ ਨਾ ਹੀ ਇਸ ਸਬੰਧੀ ਕੋਈ ਸੁਣਵਾਈ ਦਾ ਮੌਕਾ ਦਿੱਤਾ ਜਾਏਗਾ।
9.ਕਾਉਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ/ਪਾਤਰਤਾ ਦੇ ਆਧਾਰ ਤੇ ਬਿਨੈ ਕਰਨ ਵਾਲੀ ਸ਼੍ਰੇਣੀ/ਅਸਾਮੀ ਕੋਡ ਵਿੱਚ ਹੀ ਵਿਚਾਰਿਆ ਜਾਵੇਗਾ।
10.ਮੈਰਿਟ ਸੂਚੀ ਅਨੁਸਾਰ ਭੇਜੀਆਂ ਜਾਣ ਵਾਲੀਆਂ ਸਿਫਾਰਿਸ਼ਾਂ ਪ੍ਰੈਫਰੈਂਸ ਕਮ ਮੈਰਿਟ ਦੇ ਆਧਾਰ ਤੇ ਤਿਆਰ ਕੀਤੀਆਂ ਜਾਣਗੀਆਂ।
PSSSB Group D Recruitment 2025 Application Process
| Application Apply Mode | Online |
Application fee:-
| ਆਮ ਵਰਗ (General Category)/ਸਤੰਤਰਤਾ ਸੰਗਰਾਮੀ/ਖਿਡਾਰੀ | 1000/- ਰੁਪਏ |
| ਐਸ.ਸੀ.(S.C)/ਬੀ.ਸੀ.(BC)/ ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) | 250/- ਰੁਪਏ |
| ਸਾਬਕਾ ਫੌਜੀ ਅਤੇ ਆਸ਼ਰਿਤ(Ex-Servicemen & Dependent) | 200/- ਰੁਪਏ |
| (Physical Handicapped) | 500/- ਰੁਪਏ |
| Application Fees Payment Mode | Online |
Important Dates
| ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ | 17/11/2025 |
| ਆਨਲਾਈਨ ਅਰਜੀਆਂ ਸਬਮਿਟ /ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ | 21/11/2025 |
| ਆਨਲਾਈਨ ਅਰਜੀਆਂ ਸਬਮਿਟ /ਅਪਲਾਈ ਕਰਨ ਦੀ ਆਖਰੀ ਮਿਤੀ | 15/12/2025 (05-00 PM ਤੱਕ) |
| ਫੀਸ ਭਰਨ ਦੀ ਆਖਰੀ ਮਿਤੀ | 17/12/2025 |
Important Links
| Online Apply Link | Get Detail |
| Corrigendum regarding Advertisement No. 08 of 2025 | Get Detail |
| Detail Notification | Get Details |
| Official Website | Get Details |
| New Facebook Page Fellow Now | Get Details |
| Join Whats app Channel | Get Details |